ਪੜ੍ਹਾਈ ਕਰਵਾਉਣ ਤੋਂ ਪਹਿਲਾ ਵਿਦਿਆਰਥੀਆ ਨੂੰ ਜਿੰਦਗੀ ਜਿਉਣ ਦੀ ਕਲਾ ਸਿਖਾਉਣੀ ਜਰੂਰੀ ਹੈ । ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆ ਦੀ ਜਿੰਦਗੀ ਸਮੱਸਿਆਵਾਂ ਭਰਭੂਰ ਹੁੰਦੀ ਹੈ । ਇਸ ਕਰਕੇ ਉਹ ਆਪਣੀ ਸਮੱਸਿਆਂ ਵਿੱਚ ਉਲਝੇ ਹੋਣ ਕਾਰਨ ਪੜ੍ਹਾਈ ਵੱਲ ਪੂਰਾ ਧਿਆਨ ਨਹੀਂ ਦੇ ਪਾਉਂਦੇ ।ਜਿੰਦਗੀ ਜਿਉਣ ਦੀ ਕਲਾ ਵਿਦਿਆਰਥੀਆ ਨੂੰ ਸਿਖਾਉਂਦੀ ਹੈ ।ਕਿਸ ਤਰ੍ਹਾਂ ਜਿੰਦਗੀ ਵਿੱਚ ਸਮੱਸਿਆਵਾਂ ਹੁੰਦੇ ਹੋਏ ਵੀ ਅੱਗੇ ਵੱਧਣਾ ਹੈ ।ਜਿੰਦਗੀ ਜਿਉਣ ਦੀ ਕਲਾ ਰਾਹੀਂ ਅਸੀਂ ਵਿਦਿਆਰਥੀਆ ਵਿੱਚ ਚੰਗੀਆਂ ਆਦਤਾਂ ਦਾ ਵਿਕਾਸ ਕਰ ਸਕਦੇ ਹਾਂ । ਮੈਨੂੰ ਆਪਣੇ ਸਰਕਾਰੀ ਸਕੂਲ ਵਿੱਚ ਪੜ੍ਹਾਉਂਦਿਆਂ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਦਿਆਰਥੀ ਮਿਲੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਨ ਮੈਨੇ ਉਨ੍ਹਾਂ ਵਿਦਿਆਰਥੀਆਂ ਨੂੰ ਜਿੰਦਗੀ ਜਿਉਣ ਦੀ ਕਲਾ ਸਿਖਾਈ ਅੱਜ ਉਹ ਵਿਦਿਆਰਥੀ ਆਪਣੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰ ਰਹੇ ਹਨ ।
ਮੈਂ ਕਿਸ ਤਰ੍ਹਾਂ ਕੀਤਾ ਮੈਂ ਤੁਹਾਨੂੰ ਇਕ ਵਿਦਿਆਰਥਣ ਦੀ ਕਹਾਣੀ ਰਾਹੀਂ ਦੱਸਦੀ ਹਾਂ । ਇੱਕ ਲੜਕੀ ਸੀ ਜੋ ਪਹਿਲਾਂ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ । ਫਿਰ ਅਚਾਨਕ ਉਸ ਦੇ ਪਿਤਾ ਦੀ ਮੌਤ ਹੋਣ ਕਾਰਨ ਉਹ ਵਿਦਿਆਰਥਣ ਉਦਾਸ ਰਹਿਣ ਲੱਗ ਜਾਂਦੀ ਹੈ ।ਤੇ ਇਕ ਸਾਲ ਦੇ ਵਿਚ ਵਿਚ ਉਹ ਰਿਜ਼ਲਟ ਵਿੱਚ ਪਿੱਛੇ ਰਹਿ ਜਾਂਦੀ ਹੈ । ਜਦੋਂ ਇਕ ਦਿਨ ਮੈਂ ਕਲਾਸ ਦੇ ਵਿੱਚ ਮੈਂ ਸਾਰੇ ਵਿਦਿਆਰਥੀਆਂ ਨੂੰ ਇੱਕ ਕਹਾਣੀ ਸੁਣਾਉਂਦੀ ਹਾਂ ਤਾਂ ਕਹਾਣੀ ਸੁਣ ਕੇ ਉਸ ਵਿਦਿਆਰਥਣ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਤੇ ਉਸ ਦਿਨ ਤੋਂ ਬਾਅਦ ਉਹ ਸੋਚ ਲੈਂਦੀ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਹੈ ਤੇ ਅੱਜ ਉਹ ਵਿਦਿਆਰਥਣ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੁੰਦੇ ਹੋਏ ਵੀ ਸਮੱਸਿਆਵਾਂ ਦੀ ਪ੍ਰਵਾਹ ਨਾ ਕਰਦੇ ਹੋਏ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਵਧ ਰਹੀ ਹੈ । ਇਸ ਤਰ੍ਹਾਂ ਇੱਕ ਅਧਿਆਪਕ ਵਿਦਿਆਰਥੀਆਂ ਨੂੰ ਜ਼ਿੰਦਗੀ ਜਿਊਣ ਦੀ ਕਲਾ ਦੱਸ ਕੇ ਆਪਣੇ ਵਿਦਿਆਰਥੀਆਂ ਦੀ ਜ਼ਿੰਦਗੀ ਬਦਲ ਸਕਦਾ ਹੈ ।
ਇਸ ਤਰ੍ਹਾਂ ਹੀ ਇੱਕ ਹੋਰ ਵਿਦਿਆਰਥਣ ਸੀ ਜਿਸ ਦੇ ਮਾਤਾ ਜਿਸ ਦੇ ਮਾਤਾ ਜੀ ਦੀ ਮੌਤ ਹੋ ਜਾਣ ਕਾਰਨ ਉਸ ਦੀ Stepmother ਉਸ ਨੂੰ ਬਹੁਤ ਤੰਗ ਕਰਦੀ ਸੀ । ਘਰ ਵਿੱਚ ਉਸ ਤੋਂ ਬਹੁਤ ਜ਼ਿਆਦਾ ਕੰਮ ਲਿਆ ਜਾਂਦਾ ਸੀ ਪਰ ਉਸ ਨੂੰ ਘਰ ਵਿੱਚ ਪਿਆਰ ਕਰਨ ਵਾਲਾ ਕੋਈ ਵੀ ਨਹੀਂ ਸੀ । ਉਸ ਵਿਦਿਆਰਥਣ ਵਿਚ ਬਹੁਤ ਸਾਰੇ ਗੁਣ ਸਨ ਉਸ ਨੂੰ ਪੜ੍ਹਨ ਦਾ ਵੀ ਸ਼ੌਕ ਸੀ ਉਸ ਦੇ ਸੁਪਨੇ ਵੀ ਵੱਡੇ ਵੱਡੇ ਸਨ ਪਰ ਘਰੇਲੂ ਹਾਲਾਤ ਠੀਕ ਨਾ ਹੋਣ ਕਾਰਨ ਉਹ ਉਦਾਸ ਰਹਿੰਦੀ ਸੀ ਅਤੇ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕਰ ਪਾ ਰਹੀ ਸੀ । ਉਸ ਨੂੰ ਜ਼ਰੂਰਤ ਸੀ ਕੋਈ ਉਸ ਨੂੰ ਪਿਆਰ ਦੇ ਨਾਲ ਗਾਈਡ ਕਰੇ ਉਸ ਨੂੰ ਜ਼ਿੰਦਗੀ ਜਿਊਣ ਦੇ ਤਰੀਕੇ ਦੱਸੇ ਪਰ ਜਦੋਂ ਉਹ ਮੇਰੇ ਸੰਪਰਕ ਵਿੱਚ ਆਈ ਤਾਂ ਮੈਂ ਉਸ ਵਿਦਿਆਰਥਣ ਨੂੰ ਪਿਆਰ ਨਾਲ ਸਮਝਾਇਆ ਕਿ ਬੱਚੇ ਤੇਰੇ ਵਿਚ ਬਹੁਤ ਸਾਰੇ ਗੁਣ ਹਨ ਤੇਰੇ ਵਿੱਚ ਜੋ ਗੁਣ ਹਨ ਉਹ ਤੇਰੀਆਂ ਸਮੱਸਿਆ ਨਾਲੋਂ ਬਹੁਤ ਵੱਡੇ ਹਨ ਤੂੰ ਆਪਣੇ ਉਨ੍ਹਾਂ ਗੁਣਾਂ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੀ ਹੈ, ਇਸ ਕਰਕੇ ਬੱਚੇ ਤੂੰ ਉਦਾਸ ਨਾ ਹੋ ਸਗੋਂ ਤੂੰ ਆਪਣੇ ਉਨ੍ਹਾਂ ਗੁਣਾਂ ਦੀ ਵਰਤੋਂ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਉਸ ਦਿਨ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ । ਉਹ ਹਰ ਰੋਜ਼ ਮੇਰੇ ਨਾਲ ਕੇ ਆਪਣੀਆਂ ਘਰੇਲੂ ਸਮੱਸਿਆਵਾਂ ਦੱਸਦੀ ਮੈਂ ਉਸਨੂੰ ਉਸਦੇ ਹੱਲ ਦੱਸ ਕੇ ਉਸ ਦੀ ਉਦਾਸ ਜ਼ਿੰਦਗੀ ਵਿੱਚ ਖ਼ੁਸ਼ੀ ਭਰ ਦਿੰਦੀ ਇਸ ਤਰ੍ਹਾਂ ਹੀ ਚਲਦਾ ਗਿਆ ਤੇ ਉਸਦੀ ਉਦਾਸ ਜ਼ਿੰਦਗੀ ਖੁਸ਼ੀਆਂ ਦੇ ਵਿਚ ਬਦਲਣਾ ਸ਼ੁਰੂ ਹੋ ਗਈ ਇਸ ਤਰ੍ਹਾਂ ਉਹ ਮੇਰੀ ਹਰ ਗੱਲ ਮੰਨਣ ਲੱਗੀ । ਫਿਰ ਮੈਂ ਉਸ ਨੂੰ ਪਿਆਰ ਨਾਲ ਸਮਝਾਇਆ ਬੱਚੀ ਤੇਰੇ ਵਿੱਚ ਸਿਲਾਈ ਕਢਾਈ ਦਾ ਗੁਣ ਹੈ ਇਸ ਗੁਣ ਰਾਹੀਂ ਤੂੰ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਬਣਾ ਸਕਦੀ ਹੈ ਬੱਚੇ ਤੂੰ ਆਪਣੇ ਫਰੀ ਟਾਇਮ ਦੇ ਵਿਚ ਇਹ ਕੰਮ ਕਰਨਾ ਸ਼ੁਰੂ ਕਰਦੇ ਤੂੰ ਪਿੰਡ ਦੇ ਵਿੱਚੋਂ ਲੋਕਾਂ ਤੋਂ ਸਿਲਾਈ ਕਢਾਈ ਦਾ ਦਾ ਕੰਮ ਲੈ ਲਿਆ ਕਰ ਇਸ ਤਰ੍ਹਾਂ ਕਰਨ ਨਾਲ ਜਿੱਥੇ ਤੈਨੂੰ ਕਮਾਈ ਸ਼ੁਰੂ ਹੋਵੇਗੀ ਉੱਥੇ ਤੈਨੂੰ ਇਹ ਕੰਮ ਕਰਕੇ ਖ਼ੁਸ਼ੀ ਵੀ ਮਿਲੇਗੀ । ਉਸ ਨੇ ਮੇਰੀ ਗੱਲ ਮੰਨ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੂੰ ਕੰਮ ਦੇ ਨਾਲ ਨਾਲ ਲੋਕਾਂ ਦਾ ਪਿਆਰ ਵੀ ਮਿਲਿਆ ਕਿ ਇੱਕ ਛੋਟੀ ਜਿਹੀ ਕੁੜੀ ਆਪਣੀ ਪੜ੍ਹਾਈ ਦੇ ਨਾਲ ਨਾਲ ਕਿੰਨਾ ਸੋਹਣਾ ਸਿਲਾਈ ਕਢਾਈ ਦਾ ਕੰਮ ਕਰਦੀ ਹੈ । ਇਸ ਤਰ੍ਹਾਂ ਹੌਲੀ ਹੌਲੀ ਕਰਕੇ ਉਸ ਦੀ ਜ਼ਿੰਦਗੀ ਦੇ ਵਿੱਚੋਂ ਸਮੱਸਿਆਵਾਂ ਦੂਰ ਹੁੰਦੀਆਂ ਗਈਆਂ ਉਸ ਦਾ ਪੜ੍ਹਾਈ ਵੱਲ ਵੀ ਧਿਆਨ ਵਧਦਾ ਗਿਆ । ਫਿਰ ਉਸ ਕੁੜੀ ਨੇ ਆਪਣੀ ਮਿਹਨਤ ਦੇ ਦੁਆਰਾ ਹੀ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਤੇ ਅੱਜ ਉਹ ਕੁੜੀ ਇਕ ਫੈਸ਼ਨ ਡਿਜ਼ਾਈਨਰ ਦੇ ਤੌਰ ਤੇ ਨੌਕਰੀ ਕਰ ਰਹੀ ਤੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖ਼ੁਸ਼ਹਾਲ ਹੈ ।
ਇਕ ਅਧਿਆਪਕ ਆਸਾਨ ਤੋਂ ਆਸਾਨ ਤਰੀਕੇ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਕੇ ਉਸ ਨੂੰ ਉਸ ਦੀਆਂ ਉੱਚੀਆਂ ਪਦਵੀਆਂ ਤਕ ਪਹੁੰਚਾ ਸਕਦਾ ਹੈ ਪਰ ਵਿਦਿਆਰਥੀ ਨੂੰ ਜ਼ਿੰਦਗੀ ਦੇ ਵਿੱਚ ਦੂਜਿਆਂ ਦੀ ਮਦਦ ਕਰਨਾ ਸਿਖਾਉਣਾ ਦੂਜਿਆਂ ਦਾ ਸਤਿਕਾਰ ਕਰਨਾ ਸਿਖਾਉਣਾ ਵੀ ਜ਼ਰੂਰੀ ਹੈ ਤਾਂ ਹੀ ਉਹ ਆਪਣੀ ਨੌਕਰੀ ਦੇ ਦੁਆਰਾ ਚੰਗੇ ਢੰਗ ਨਾਲ ਕੰਮ ਕਰਦੇ ਹੋਏ ਦੂਜਿਆਂ ਦੀ ਮਦਦ ਕਰ ਸਕਦਾ ਹੈ । ਮਾਤਾ ਪਿਤਾ ਆਪਣੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਉਸ ਨੂੰ ਉੱਚੀਆਂ ਪਦਵੀਆਂ ਤੇ ਪਹੁੰਚਾਉਣ ਦੇ ਲਈ ਆਪਣੀ ਪੂਰੀ ਮਿਹਨਤ ਅਤੇ ਪੂਰੀ ਜ਼ਿੰਦਗੀ ਲਗਾ ਦਿੰਦੇ ਹਨ ਜੇਕਰ ਵਿਦਿਆਰਥੀ ਨੇ ਵੱਡੇ ਹੋ ਕੇ ਉੱਚੀ ਪਦਵੀ ਤੇ ਪਹੁੰਚ ਕੇ ਇਹੀ ਹੀ ਨਹੀਂ ਸਿੱਖਿਆ ਕਿ ਉਸ ਨੇ ਆਪਣੇ ਮਾਤਾ ਪਿਤਾ ਦਾ ਖਿਆਲ ਕਿਵੇਂ ਰੱਖਣੇ ਮਾਤਾ ਪਿਤਾ ਦਾ ਸਤਿਕਾਰ ਕਿਵੇਂ ਕਰਨਾ ਹੈ ਤੇ ਜਾਂ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਖਿਆਲ ਕਿਵੇਂ ਰੱਖਣਾ ਹੈ ਜਾਂ ਉਨ੍ਹਾਂ ਦੀ ਮਦਦ ਕਿਵੇਂ ਕਰਨੀ ਹੈ ਉਸ ਦਾ ਉੱਚੀ ਪਦਵੀ ਤੇ ਪਹੁੰਚਣਾ ਨਾ ਤਾਂ ਉਸ ਦੇ ਪਰਿਵਾਰ ਦੇ ਕੰਮ ਆਵੇਗਾ ਨਾ ਉਸ ਦਾ ਸਮਾਜ ਨੂੰ ਕੋਈ ਫ਼ਾਇਦਾ ਹੋਵੇਗਾ ।