Home | Computer Science

ART OF LIVING

ਮਿਹਨਤ ਅਤੇ ਮਾਣ-ਸਨਮਾਨ

ਵੈਸੇ ਇੱਕ ਤਿਆਗੀ ,ਸਮਾਜ ਸੇਵਕ ,ਇਮਾਨਦਾਰ , ਮਿਹਨਤ ਅਤੇ ਸੱਚੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੇ ਮਾਣ -ਸਨਮਾਨ ਦੀ ਲੋੜ ਨਹੀਂ ਹੁੰਦੀ ।ਪਰ ਕਈ ਇਮਾਨਦਾਰੀ , ਮਿਹਨਤ ,ਸਮਾਜ ਸੇਵਾ ,ਸਚਾਈ ਨੂੰ ਪਿਆਰ ਕਰਨ ਵਾਲੇ ਵਿਅਕਤੀ ਉਸ ਨੂੰ ਖੁਦ ਵੀ ਬਹੁਤ ਮਾਣ -ਸਨਮਾਨ ਦਿੰਦੇ ਹਨ ਅਤੇ ਹੋਰਾਂ ਤੋਂ ਵੀ ਮਾਣ-ਸਨਮਾਨ ਦਿਵਾਉਣ ਦੀ ਕੋਸਿਸ ਕਰਦੇ ਹਨ ਤਾਂ ਕਿ ਇੱਕ ਚੰਗੇ ਵਿਅਕਤੀ ਨੂੰ ਹੋਰ ਹੋਸਲਾ ਮਿਲੇ ਤੇ ਉਹ ਸਮਾਜ ਦੀ ਹੋਰ ਵੱਧ ਤੋਂ ਵੱਧ ਸੇਵਾ ਕਰ ਸਕੇ ।ਜਿਸ ਵਿਅਕਤੀ ਨੂੰ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਇਮਾਨਦਾਰ ਅਤੇ ਸੱਚੇ ਵਿਅਕਤੀਆਂ ਦਾ ਹਰ ਪਲ ਪਿਆਰ ਅਤੇ ਸਹਿਯੋਗ ਮਿਲੇ ,ਜਿਸ ਵਿਅਕਤੀ ਉੱਪਰ ਪ੍ਰਮਾਤਮਾ ਦੀ ਕਿਰਪਾ ਨਾਲ ਹਰ ਪਲ ਪਿਆਰ ਕਰਨ ਵਾਲਾ ਅਤੇ ਸਹਿਯੋਗ ਦੇਣ ਵਾਲਾ ਪਰਿਵਾਰ ਹੋਵੇ ਤਾਂ ਕੁਦਰਤ ਦਾ ਸਭ ਤੋਂ ਵੱਡਾ ਮਾਣ ਸਨਮਾਨ ਤਾਂ ਉਸ ਕੋਲ ਪਹਿਲਾ ਹੀ ਹੁੰਦਾ ਹੈ ਸਮਾਜਿਕ ਮਾਣ ਸਨਮਾਨ ਤਾਂ ਉਸ ਲਈ ਕੋਈ ਜਰੂਰਤ ਨਹੀਂ ਸਗੋਂ ਇੱਕ ਮੁਕਾਬਲਾ ਹੁੰਦਾ ਹੈ । ਤਿਆਗ,ਸਮਾਜ ਸੇਵਾ ,ਇਮਾਨਦਾਰੀ ਨੂੰ ਮਾਪਣ ਲਈ ਕੁਦਰਤ ਤੋਂ ਬਿਨਾ ਹੋਰ ਕਿਸੇ ਕੋਲ ਕੋਈ ਪੈਰਾਮੀਟਰ ਨਹੀਂ ਹੈ ।

ਮਿਸ ਕਿਰਨ ਬਾਲਾ
ਕੰਪਿਊਟਰ ਫਕਲਿਟੀ
ਸਸਸਸ(ਕੰਨਿਆਂ) ਧੂਰੀ ।