Home | Computer Science

ART OF LIVING

ਅਧਿਆਪਨ ਇੱਕ ਕਲਾ ,ਸੇਵਾ ਅਤੇ ਜਨੂੰਨ ।

ਹੁਸਿਆਰ ਵਿਦਿਆਰਥੀ ਨੂੰ ਕੋਈ ਵੀ ਪੜ੍ਹਾ ਸਕਦਾ ਪਰ ਅਧਿਆਪਨ ਉਦੋਂ ਇੱਕ ਕਲਾ ਬਣ ਜਾਂਦੀ ਹੈ । ਜਦੋਂ ਅਧਿਆਪਕ ਉਹਨਾਂ ਵਿਦਿਆਰਥੀਆਂ ਨੂੰ ਵੀ ਪੜ੍ਹਾ ਦੇਵੇ ਜਿਸ ਵਿਦਿਆਰਥੀ ਨੂੰ ਸਾਰੇ ਨਲਾਇਕ ਕਹਿੰਦੇ ਹੋਣ ।ਜਦੋਂ ਅਧਿਆਪਕ ਸਕੂਲ ਵਿੱਚ ਇਹ ਸੋਚ ਕੇ ਅੰਦਰ ਆਵੇ ਕਿ ਮੈਂ ਇੱਕ ਸੇਵਕ ਹਾਂ ਮੈਨੇ ਸਭ ਦੀ ਸੇਵਾ ਕਰਨੀ ਹੈ । ਜਦੋਂ ਉਹ ਹੁਸਿਆਰ /ਨਲਾਇਕ ,ਆਪਣਾ/ ਪਰਾਇਆ ,ਚੰਗਾ/ਬੁਰਾ,ਅਮੀਰ/ਗਰੀਬ ਅਤੇ ਸੁੰਦਰ /ਕਰੂਪ ਇਹਨਾਂ ਵਿੱਚ ਕੋਈ ਫਰਕ ਨਾ ਸਮਝੇ ਤਾਂ ਅਧਿਆਪਨ ਇੱਕ ਸੇਵਾ ਬਣ ਜਾਂਦੀ ਹੈ । ਜਦੋਂ ਅਧਿਆਪਕ ਪੜ੍ਹਾਉਂਦੇ-2 ਸਮਾਂ ਅਤੇ ਘਰੇਲੂ ਜਿੰਦਗੀ ਨੂੰ ਭੁੱਲ ਜਾਵੇ ਅਤੇ ਆਪਣੀ ਪੂਰੀ ਜਿੰਦਗੀ ਵਿਦਿਆਰਥੀਆ ਨੂੰ ਸਮਰਪਿਤ ਕਰ ਦੇਵੇ ਤਾਂ ਅਧਿਆਪਨ ਇੱਕ ਜਨੂੰਨ ਬਣ ਜਾਂਦਾ ਹੈ ।

ਮਿਸ ਕਿਰਨ ਬਾਲਾ
ਕੰਪਿਊਟਰ ਫਕਲਿਟੀ
ਸਸਸਸ(ਕੰਨਿਆਂ) ਧੂਰੀ ।